Patiala: 11 August, 2018
International Youth Day Celebrated at Modi College
‘International Youth Day’ was organized at Multani Mal Modi College, Patiala under the guidelines of Punjab State AIDS Control Society and to support ‘Mission Tandrust Punjab’ in collaboration with Youth Services Department, Patiala and Red Ribbon Club of the College. This day was focused at the theme of ‘Safe Spaces for Youth’. Sh. Rajesh Sharma O.S.D. to Chief Minister was the Chief Guest. College Principal Dr. Khushvinder Kumar welcomed the Chief Guest and said that it is time to revisit the philosophy of Swami Vivekanand for solving conflicts between the human existence and societal realities/transformations. Sh. Rajesh Sharma formally inaugurated the ‘Blood Donation Camp’ and various other activities organized by the College. Addressing the students he emphasized that such programmes are crucial for developing understanding among youth about problems of the society.
Dr. Kuldeep Singh (Renowned theatre artist) presented key-note address. He said that with the massive changes in life-styles and environment, youth should be motivated to think constructively. Mrs. Pawan Rekha Beri, Youth Co-ordinator elaborated the inter-connectivity between the spread of HIV AIDS and menace of drug abuse in Punjab.
Red-Ribbon Club co-ordinator Dr. Rajeev Sharma talked about the theme, ‘Safe Spaces for Youth.’ He said that we need to focus on prevention as well as management of drug addiction to end this crisis.
The day was marked by various competitions like collage making, slogan writing, poster making and paper-reading. In collage making Suchita won first position, Harmanjeet Kaur got second position and Rajni Gill got third position. In Slogan Writing, Gurpreet Kaur was first, Manthan was second and Arshdeep was adjudged third. In Paper reading, Akanksha bagged the first position; Harpreet was second and Amrinder got third position. In poster making, Jaspreet Kaur stood first, Akashta was second and Jeevan Singh got third position and Dushant bagged consolation prize. Sh. Hem Rishi, Senior Counselor, Prof. Jasjot Kaur, Assistant Professor, Prof. Navneet Kaur, Assistant Professor and Sh. Pawan Sahni (PSACS) were the judges for these competitions. A cultural programme was also presented by students of Govt. Senior Secondary School, Pheel Khanna, Patiala and Public College, Samana. These students were accompanied by Sh. Arun Deep, Sh. Harkirtan Singh, Dr. Ankit Jagga and Mrs. Baljit Kaur.
A play about the impact of drug abuse on youth named ‘Siviyan Wal Janda Raah’ was enacted. The stage was conducted by Dr. Rajeev Kumar. Dr. Malkit Singh Maan, Assistant Director, Youth Services, Punjab presented the vote of thanks.
ਪਟਿਆਲਾ: 11 ਅਗਸਤ, 2018
ਯੁਵਕ ਸੇਵਾਵਾਂ ਵਿਭਾਗ ਵਲੋਂ ਮੋਦੀ ਕਾਲਜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੁਵਕ ਦਿਵਸ ਪ੍ਰੋਗਰਾਮ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾਂ ਤਹਿਤ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਲੋਅ ਵਿੱਚ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ‘ਸੇਫ ਸਪੇਸਸ ਫਾਰ ਯੂਥ ‘ ਥੀਮ ਦੇ ਤਹਿਤ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ। ਇਸ ਦਿਹਾੜੇ ਤੇ ਓ.ਐਸ.ਡੀ. ਟੂ ਚੀਫ ਮਨਿਸਟਰ ਪੰਜਾਬ ਸ੍ਰੀ ਰਾਜੇਸ਼ ਸ਼ਰਮਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਖੂਨਦਾਨ ਕੈਂਪ ਅਤੇ ਇਸ ਪ੍ਰੋਗਰਾਮ ਤਹਿਤ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰਸਮੀ ਸ਼ੁਰੂਆਤ ਵੀ ਕੀਤੀ। ਇਸ ਦਿਵਸ ਸਬੰਧੀ ਬੋਲਦਿਆਂ ਉਨ੍ਹਾਂ ਆਖਿਆ ਕਿ ਅਜਿਹੇ ਪ੍ਰੋਰਗਾਮ ਨੌਜਵਾਨਾਂ ਨੂੰ ਸਮੁੱਚੀ ਅਗਵਾਈ ਪ੍ਰਦਾਨ ਕਰਦੇ ਹਨ, ਜਿਸ ਤਹਿਤ ਉਹ ਆਪਣੀਆਂ ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਕਰਕੇ ਸਮਾਜ ਸੁਧਾਰ ਕਾਰਜ ਵੀ ਕਰ ਸਕਦੇ ਹਨ। ਡਾ. ਖੁਸ਼ਵਿੰਦਰ ਕੁਮਾਰ ਪ੍ਰਿੰਸੀਪਲ ਮੋਦੀ ਕਾਲਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵਾਮੀ ਵਿਵੇਕਾਨੰਦ ਜੀ ਦੇ ਫਲਸਫੇ ਨੂੰ ਅਪਣਾਉਣ ਅਤੇ ਸਮਾਜਿਕ ਮੁੱਲਾਂ ਦੀ ਕਦਰ ਕਰਨ ਦਾ ਸੱਦਾ ਦਿੱਤਾ।
ਇਸ ਪ੍ਰੋਗਰਾਮ ਦੌਰਾਨ ਕੁੰਜੀਵਤ ਭਾਸ਼ਣ ਡਾ. ਕੁਲਦੀਪ ਸਿੰਘ ਦੀਪ (ਉੱਘੇ ਰੰਗ ਕਰਮੀ) ਨੇ ਦਿੱਤਾ। ਉਨ੍ਹਾਂ ਥੀਮ ਸਬੰਧੀ ਜਾਣਕਾਰੀ ਦਿੰਦਿਆ ਨੌਜਵਾਨਾਂ ਲਈ ਨਸ਼ਾ ਕਲਚਰ ਦੀ ਥਾਂ ਤੇ ਕਿਤਾਬ ਕਲਚਰ ਅਪਣਾਉਣ ਨੂੰ ਲਾਜ਼ਮੀ ਕਰਾਰ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਨੌਜਵਾਨਾਂ ਨੂੰ ਆਪਣੀ ਸ਼ਕਤੀ ਦੀ ਪਹਿਚਾਣ ਕਰਨ, ਇਸ ਸ਼ਕਤੀ ਦਾ ਸਦਉਪਯੋਗ ਕਰਨ ਹਿੱਤ ਅਤੇ ਇਸ ਸ਼ਕਤੀ ਦਾ ਗਲਤ ਪ੍ਰਯੋਗ ਹੋਣ ਤੇ ਇਸ ਦੇ ਮਾਰੂ ਪ੍ਰਭਾਵਾਂ ਤੋਂ ਨੌਜਵਾਨਾ ਨੂੰ ਚੇਤੰਨ ਵੀ ਕੀਤਾ। ਰੈੱਡ ਰਿਬਨ ਕਲੱਬ ਦੇ ਕਾਰਡੀਨੇਟਰ ਡਾ. ਰਾਜੀਵ ਸ਼ਰਮਾ ਨੇ ਇਸ ਮੌਕੇ ਤੇ ‘ਇੰਟਰਨੈਸ਼ਨਲ ਯੂਥ ਡੇ’ ਦੇ ਥੀਮ, ‘ਸੇਫ ਸਪੇਸਜ਼ ਫ਼ਾਰ ਯੂਥ’ ਬਾਰੇ ਬੋਲਦਿਆਂ ਕਿਹਾ ਕਿ ਏਡਜ਼ ਅਤੇ ਨਸ਼ਿਆ ਦੀ ਰੋਕਥਾਮ ਅਤੇ ਕੰਟਰੋਲ ਲਈ ਜਾਗਰੂਕਤਾ ਮੁੱਢਲੀ ਕੁੰਜੀ ਹੈ।
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਯੂਥ ਕੋਆਰਡੀਨੇਟਰ ਸ੍ਰੀਮਤੀ ਪਵਨ ਰੇਖਾ ਬੇਰੀ ਨੇ ਏਡਜ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸੰੰਬੰਧੀ ਵਿਚਾਰ-ਚਰਚਾ ਕੀਤੀ ਅਤੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕੀਤੇ। ਸੁਸਾਇਟੀ ਤੋਂ ਉਨ੍ਹਾਂ ਨਾਲ ਸ੍ਰੀ ਸਤੀਸ਼ ਵਾਲੀਆ ਵੀ ਹਾਜ਼ਰ ਸਨ। ਇਸ ਮੌਕੇ ਕੋਲਾਜ ਮੇਕਿੰਗ, ਸਲੋਗਨ ਰਾਈਟਿੰਗ, ਚਾਰਟ ਮੇਕਿੰਗ, ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਕਾਲਜਾਂ ਤੋਂ ਆਏ ਵਲੰਟੀਅਰਾਂ ਵਲੋਂ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਕੋਲਾਜ ਮੇਕਿੰਗ ਮੁਕਾਬਲੇ ਵਿੱਚ ਸੁਚਿੱਤਾ ਨੇ ਪਹਿਲਾ, ਹਰਮਨਜੀਤ ਕੌਰ ਨੇ ਦੂਸਰਾ, ਰਜਨੀ ਗਿੱਲ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਮੰਥਨ ਨੇ ਦੂਸਰਾ, ਅਰਸ਼ਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੇਪਰ ਰੀਡਿੰਗ ਮੁਕਾਬਲੇ ਵਿੱਚ ਅਕਾਂਸ਼ਾ ਨੇ ਪਹਿਲਾ, ਹਰਪ੍ਰੀਤ ਨੇ ਦੂਸਰਾ, ਅਮਰਿੰਦਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਅਕਾਸ਼ਿਤਾ ਨੇ ਦੂਸਰਾ, ਜੀਵਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਸ੍ਰੀ ਹੇਮ ਰਿਸ਼ੀ ਸੀਨੀਅਰ ਕੌਂਸਲਰ ਸਾਕੇਤ, ਜਸਜੋਤ ਕੌਰ ਅਸਿਸਟੈਂਟ ਪ੍ਰੋਫੈਸਰ, ਨਵਨੀਤ ਕੌਰ ਅਸਿਸਟੈਂਟ ਪ੍ਰੋਫੈਸਰ ਨੇ ਨਿਭਾਈ। ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪਟਿਆਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਰੁਣ ਦੀਪ, ਸਰਕਾਰੀ ਕਾਲਜ ਲੜਕੀਆਂ, ਹਰਕੀਰਤਨ, ਪਬਲਿਕ ਕਾਲਜ ਸਮਾਣਾ, ਡਾ. ਦੀਪੀਕਾ ਮਹਿਤਾ, ਪ੍ਰਿੰਸੀਪਲ, ਨੈਨਸੀ ਕਾਲਜ ਆਫ ਐਜੂਕੇਸ਼ਨ, ਡਾ. ਅੰਕਿਤ ਜੱਗਾ, ਗੁਰੂ ਤੇਗ ਬਹਾਦਰ ਕਾਲਜ, ਆਕੜ, ਸ੍ਰੀਮਤੀ ਬਲਜੀਤ ਕੌਰ, ਬਿਕਰਮ ਕਾਲਜ ਪਟਿਆਲਾ ਆਦਿ ਹਾਜ਼ਰ ਸਨ। ਸ੍ਰੀ ਪ੍ਰਗਟ ਸਿੰਘ ਅਤੇ ਉਸ ਦੀ ਟੀਮ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ‘ਆਰਟ ਬੋਕਸ’ ਪਟਿਆਲਾ ਵੱਲੋਂ ਸਤਿਨਾਮ ਧੂਰੀ ਅਤੇ ਦਲਬੀਰ ਗਿੱਲ ਦੀ ਅਗਵਾਈ ਹੇਠ ਨਸ਼ਿਆਂ ਦੇ ਮਾਰੂ ਪ੍ਰਭਾਵ ਸੰਬੰਧੀ ਦਿਲ ਟੁੰਬਵੀਂ ਸਕਿੱਟ ‘ਸਿਵਿਆਂ ਨੂੰ ਜਾਂਦਾ ਰਾਹ’ ਦੀ ਪੇਸ਼ਕਾਰੀ ਕੀਤੀ ਗਈ। ਡਾ. ਰਾਜੀਵ ਸ਼ਰਮਾ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ, ਮੋਦੀ ਕਾਲਜ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਈ। ਡਾ. ਮਲਕੀਤ ਸਿੰਘ, ਸਹਾਇਕ ਡਾਇਰੈਕਟਰ, ਯੂਥ ਸੇਵਾਵਾਂ ਵਿਭਾਗ, ਪੰਜਾਬ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।